ਹਸਪਤਾਲ ਵਿੱ ਚ ਰਹਿੰਦੇ ਹੋਏ ਤੁਹਾਨੂੰ ਸੁਰੱਖਿਅਤ ਅਤੇ ਚੰ ਗੀ ਤਰ੍ਹਾਂ ਰੱਖਣਾ ਤੁਹਾਡੀ ਦੇਖਭਾਲ ਕਰਨ ਵਾਲੇ ਸਟਾਫ ਦੀ ਤਰਜੀਹ ਹੈ।

ਤੁਹਾਡੇ ਹਸਪਤਾਲ ਵਿੱ ਚ ਰਹਿਣ ਦੌਰਾਨ ਖੁਦ ਨੂੰ ਸੁਰੱਖਿਅਤ ਰੱਖਣ ਵਿੱ ਚ ਮਦਦ ਕਰਨ ਲਈ ਤੁਸੀਂ ਕੁਝ ਸਧਾਰਨ ਚੀਜ਼ਾਂ ਵੀ ਕਰ ਸਕਦੇ ਹੋ।

ਜੇਕਰ ਤੁਹਾਨੂੰ ਸੰਚਾਰ ਕਰਨ ਲਈ ਵਾਧੂ ਮਦਦ ਦੀ ਲੋੜ ਹੈ, ਜਾਂ ਕਿਸੇ ਦੋਸਤ, ਦੇਖਭਾਲ ਕਰਨ ਵਾਲੇ ਜਾਂ ਪਰਿਵਾਰ ਦੇ ਮੈਂਬਰ ਤੋਂ ਸਹਾਇਤਾ ਦੀ ਲੋੜ ਹੈ ਤਾਂ ਸਟਾਫ ਨੂੰ ਦੱਸੋ।

ਜੇ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ, ਕਿਸੇ ਤਰ੍ਹਾਂ ਦੀਆਂ ਲੋੜਾਂ ਹਨ, ਜਾਂ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਵੀ ਸਟਾਫ ਨੂੰ ਇਹ ਵੀ ਦੱਸੋ।

ਇਹ ਮਹੱਤਵਪੂਰਨ ਹੈ ਕਿਉਂਕਿ ਸਟਾਫ ਦੁਆਰਾ ਤੁਹਾਨੂੰ ਦਵਾਈ ਦੇਣ ਜਾਂ ਟੈਸਟ ਕਰਵਾਉਣ ਤੋਂ ਪਹਿਲਾਂ ਇਹ ਪੁਸ਼ਟੀ ਕਰਨ ਲਈ ਤੁਹਾਡੇ ਗੁੱਟ-ਬੈਂਡ ਦੀ ਜਾਂਚ ਕੀਤੀ ਜਾਵੇਗੀ ਕਿ ਤੁਸੀਂ ਸਹੀ ਮਰੀਜ਼ ਹੋ।

ਜੇਕਰ ਤੁਹਾਡੇ ਹਸਪਤਾਲ ਦੇ ਗੁੱਟ-ਬੈਂਡ ‘ਤੇ ਕੋਈ ਵੀ ਜਾਣਕਾਰੀ ਗਲਤ ਹੈ ਤਾਂ ਕਿਸੇ ਨੂੰ ਤੁਰੰਤ ਦੱਸੋ।

ਜੇਕਰ ਤੁਹਾਨੂੰ ਕੋਈ ਐਲਰਜੀ ਹੈ, ਜਿਵੇਂ ਕਿ ਕੁਝ ਦਵਾਈਆਂ, ਭੋਜਨ ਜਾਂ ਲੇਟੈਕਸ ਜਾਂ ਪਲਾਸਟਰ ਵਰਗੀਆਂ ਸਮੱਗਰੀਆਂ ਤੋਂ, ਤਾਂ ਸਟਾਫ ਨੂੰ ਦੱਸੋ।

ਕਿਸੇ ਵੀ ਦਰਦ ਨਿਵਾਰਕ, ਵਿਟਾਮਿਨਜ਼ ਜਾਂ ਸਪਲੀਮੈਂਟਸ ਸਮੇਤ ਤੁਹਾਡੇ ਨਾਲ ਹਸਪਤਾਲ ਵਿੱਚ ਲਿਆਂਦੀ ਗਈ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਸਟਾਫ ਦੇ ਕਿਸੇ ਮੈਂਬਰ ਨੂੰ ਦੱਸੋ।

ਇਹ ਮਹੱਤਵਪੂਰਨ ਹੈ ਕਿਉਂਕਿ ਇਹ ਕਈ ਵਾਰ ਨਵੀਆਂ ਦਵਾਈਆਂ ਜਾਂ ਇਲਾਜਾਂ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ ਜੋ ਤੁਹਾਨੂੰ ਹਸਪਤਾਲ ਵਿੱਚ ਦਿੱਤੇ ਜਾ ਸਕਦੇ ਹਨ।

ਸਟਾਫ ਨੂੰ ਇਹ ਵੀ ਦੱਸੋ ਕਿ ਕੀ ਤੁਹਾਡੇ ਕੋਲ ਕੋਈ ਮੈਡੀਕਲ ਅਲਰਟ ਕਾਰਡ ਹੈ ਜਾਂ ਤੁਸੀਂ ਕੋਈ ਡਿਵਾਈਸ, ਉਦਾਹਰਨ ਦੇ ਤੌਰ ‘ਤੇ ਇੱਕ ਇਨਸੁਲਿਨ ਪੰਪ, ਵਰਤਦੇ ਹੋ।

ਸਟਾਫ ਦੇ ਕਿਸੇ ਮੈਂਬਰ ਨੂੰ ਪੁੱਛੋ:

• ਜੇਕਰ ਤੁਸੀਂ ਇਹ ਨਹੀਂ ਸਮਝਦੇ ਕਿ ਨਵੀਂ ਦਵਾਈਆਂ ਕਿਸ ਲਈ ਹਨ ਅਤੇ ਤੁਹਾਨੂੰ ਇਹਨਾਂ ਨੂੰ ਲੈਣ ਦੀ ਲੋੜ ਕਿਉਂ ਹੈ

• ਜੇਕਰ ਤੁਸੀਂ ਸੰਭਾਵੀ ਮਾੜੇ ਪ੍ਰਭਾਵਾਂ ਬਾਰੇ ਸੁਆਲ ਪੁੱਛਣੇ ਚਾਹੁੰਦੇ ਹੋ।

• ਜੇਕਰ ਤੁਸੀਂ ਸਮਰੱਥ ਹੋ ਤਾਂ ਛੋਟੀ ਸੈਰ ਕਰੋ।

• ਲੱ ਤਾਂ ਅਤੇ ਗਿੱਟਿਆਂ ਦੀਆਂ ਸਧਾਰਨ ਕਸਰਤਾਂ ਕਰੋ।

• ਜਦੋਂ ਤੱਕ ਸਟਾਫ ਨੇ ਤੁਹਾਨੂੰ ਅਜਿਹਾ ਨਾ ਕਰਨ ਲਈ ਕਿਹਾ ਹੈ, ਬਹੁਤ ਸਾਰਾ ਪਾਣੀ, ਜਾਂ ਹੋਰ ਤਰਲ ਪਦਾਰਥ ਪੀਓ।

• ਤੁਹਾਨੂੰ ਆਪਣੇ ਖੂਨ ਨੂੰ ਪਤਲਾ ਕਰਨ ਲਈ ਟੀਕੇ ਲਗਾਉਣ ਦੀ ਵੀ ਲੋੜ ਹੋ ਸਕਦੀ ਹੈ।

• ਬਿਸਤਰੇ ਵਿੱਚ ਲੇਟਣ ਦੀ ਸਥਿਤੀ ਨਿਯਮਿਤ ਤੌਰ ‘ਤੇ ਬਦਲੋ।

• ਜੇਕਰ ਤੁਹਾਨੂੰ ਮੁਸ਼ਕਲ ਲੱ ਗਦੀ ਹੈ ਤਾਂ ਹਿੱਲਣ ਵਿੱਚ ਤੁਹਾਡੀ ਮਦਦ ਕਰਨ ਲਈ ਸਟਾਫ ਨੂੰ ਕਹੋ।

• ਜੇਕਰ ਤੁਹਾਨੂੰ ਇਸਦੀ ਦੀ ਲੋੜ ਹੋਵੇ ਤਾਂ ਸਟਾਫ ਤੁਹਾਨੂੰ ਇੱਕ ਵਿਸ਼ੇਸ਼ ਗੱਦਾ ਜਾਂ ਸਿਰਹਾਣਾ ਵੀ ਦੇ ਸਕਦਾ ਹੈ।

ਹਸਪਤਾਲ ਦੇ ਆਲੇ-ਦੁਆਲੇ ਘੁੰ ਮਦੇ ਸਮੇਂ:

• ਸਹੀ ਕਿਸਮ ਦੀ ਜੁੱਤੀ ਪਹਿਨੋ , ਜਿਵੇਂ ਕਿ ਰਬੜ ਦੇ ਤਲ਼ੇ ਵਾਲੇ ਬੂਟ ਜਾਂ ਆਰਾਮਦਾਇਕ ਫਿਟਿੰਗ ਵਾਲੇ ਸਲਿੱ ਪਰਜ਼, ਜਿਵੇਂ ਕਿ ਟਨਰ੍ਰੇ ਜ਼ ਜੁੱਤੀਆਂ।

• ਪੈਦਲ ਚੱਲਣ ਵਾਲੀ ਸਹਾਇਤਾ, ਜੋ ਤੁਸੀਂ ਆਮ ਤੌਰ ‘ਤੇ ਵਰਤਦੇ ਹੋ, ਦੀ ਵਰਤੋਂ ਕਰੋ

• ਜੇ ਤੁਹਾਡੇ ਕੋਲ ਆਪਣੀਆਂ ਐਨਕਾਂ ਅਤੇ ਸੁਣਨ ਦੇ ਸਹਾਇਕ ਸਾਧਨ ਹਨ ਤਾਂ ਉਨ੍ਹ ਾਂ ਨੂੰ ਪਹਿਨ

• ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਸਟਾਫ ਦੇ ਕਿਸੇ ਮੈਂਬਰ ਨੂੰ ਮਦਦ ਕਰਨ ਲਈ ਕਹੋ।

• ਟਾਇਲਟ ਜਾਣ ਤੋਂ ਬਾਅਦ ਅਤੇ ਭੋਜਨ ਖਾਣ ਤੋਂ ਪਹਿਲਾਂ ਹਮੇਸ਼ਾ ਆਪਣੇ ਹੱਥ ਧੋਵੋ।

• ਸਟਾਫ ਅਤੇ ਮੁਲਾਕਾਤੀਆਂ ਨੂੰ ਪੁੱਛੋ ਕਿ ਕੀ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕਰਨ ਤੋਂ ਪਹਿਲਾਂ ਆਪਣੇ ਹੱਥ ਧੋਤੇ ਜਾਂ ਰੋਗਾਣੂ-ਮੁਕਤ ਕੀਤੇ ਹਨ।

• ਜੇਕਰ ਤੁਹਾਨੂੰ ਦਸਤ ਜਾਂ ਉਲਟੀਆਂ ਲੱ ਗੀਆਂ ਹੋਣ ਤਾਂ ਸਟਾਫ ਨੂੰ ਤੁਰੰਤ ਦੱਸੋ।

• ਜੇਕਰ ਤੁਹਾਡੇ ਨਾਲ ਜੁੜੀਆਂ ਕੋਈ ਟਿਊਬਾਂ ਜਾਂ ਸੂਈਆਂ ਬੇਆਰਾਮੀ ਕਰਦੀਆਂ ਹਨ ਤਾਂ ਸਟਾਫ ਨੂੰ ਦੱਸੋ।

ਯਕੀਨੀ ਬਣਾਓ ਕਿ ਤੁਸੀਂ:

• ਇਹ ਸਮਝੋ ਕਿ ਤੁਹਾਨੂੰ ਆਪਣਾ ਹਸਪਤਾਲ ਤੋਂ ਛੁੱਟੀ ਦਾ ਪੱਤਰ ਅਤੇ ਕੋਈ ਫਾਲੋ-ਅੱਪ ਮੁਲਾਕਾਤਾਂ ਕਦੋਂ ਮਿਲਣਗੀਆ

• ਘਰ ਵਿੱਚ ਲੈਣ ਲਈ ਕੋਈ ਦਵਾਈਆਂ ਦਿੱਤੀਆਂ ਗਈਆਂ ਹਨ; ਅਤੇ ਤੁਸੀਂ ਜਾਣਦੇ ਹੋ ਕਿ ਉਹ ਕਿਸ ਲਈ ਹਨ ਅਤੇ ਉਹਨਾਂ ਨੂੰ ਕਿਵੇਂ ਲੈਣਾ ਹ

• ਇਹ ਜਾਣੋ ਕਿ ਜੇਕਰ ਤੁਹਾਡੀ ਦੇਖਭਾਲ ਜਾਂ ਫਾਲੋ-ਅੱਪ ਪ੍ਰਬੰਧਾਂ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਕਿਸ ਨਾਲ ਸੰਪਰਕ ਕਰਨਾ ਹੈ।

ਯਾਦ ਰੱਖੋ, ਹਸਪਤਾਲ ਵਿੱ ਚ ਤੁਹਾਡੀ ਦੇਖਭਾਲ ਕਰਨ ਵਾਲਾ ਸਟਾਫ ਤੁਹਾਡੀ ਮਦਦ ਕਰਨ ਅਤੇ ਤੁਹਾਨੂੰ ਸੁਰੱਖਿਅਤ ਅਤੇ ਚੰ ਗੀ ਤਰ੍ਹਾਂ ਰੱਖਣ ਲਈ ਮੌਜੂਦ ਹੈ।

ਅਸੀਂ ਚਾਹੁੰ ਦੇ ਹਾਂ ਕਿ ਤੁਸੀਂ ਆਪਣੀ ਦੇਖਭਾਲ ਵਿੱ ਚ ਭਾਈਵਾਲ ਬਣੋ, ਇਸ ਲਈ ਜੇ ਤੁਹਾਡੇ ਕੋਈ ਸਵਾਲ, ਫ਼ਿਕਰ ਜਾਂ ਚਿੰ ਤਾਵਾਂ ਹਨ ਤਾਂ ਬੱ ਸ ਇਨ੍ਹ ਾਂ ਬਾਰੇ ਪੁੱਛੋ ।

 

ਇਹ ਪਰਚਾ NHS ਇੰ ਗਲੈਂਡ ਨੈ ਸ਼ਨਲ ਪੇਸ਼ੈਂਟ ਸੇਫ਼ਟੀ ਟੀਮ ਦੁਆਰਾ
ਤਿਆਰ ਕੀਤਾ ਗਿਆ ਸੀ

 

ਪ੍ਰਕਾਸ਼ਨ ਪ੍ਰਵਾਨਗੀ ਹਵਾਲਗੀ: B1288_i
ਪ੍ਰਕਾਸ਼ਨ ਦੀ ਮਿਤੀ: ਅਕਤੂਬਰ 2022

Simple steps to keep you safe during your hospital stay (Punjabi).png


Page last updated: 10 July 2025